Guru Charan Yatra: दिल्ली/अमृतसर : 22 अक्तूबर 2025
आज दिल्ली स्थित गुरुद्वारा मोती बाग साहिब पहुंचे और पवित्र ‘जोड़ा साहिब’ के दर्शन किए। दर्शन के उपरांत चुग ने गहरी भावुकता व्यक्त करते हुए कहा कि मेरी कामना है कि गुरु चरण यात्रा के साथ श्री गुरु गोबिंद सिंह जी और माता साहिब कौर जी के महान आदर्शों से हमारा जुड़ाव और गहरा हो। यह यात्रा जहां-जहां से गुजरेगी, वहां के लोगों से मेरा विनम्र आग्रह है कि वे पवित्र ‘जोड़े साहिब’ के दर्शन अवश्य करें और इस ऐतिहासिक अवसर के साक्षी बनें।
Guru Charan Yatra
चुग ने कहा कि आज का दिन मेरे लिए अत्यंत भावुक और आह्लादित करने वाला है। जीवन में कभी-कभी ऐसे क्षण आते हैं जब समय ठहर-सा जाता है और हम एक दिव्य अनुभव के साक्षी बनते हैं। यह अवसर वही है, जो युगों तक स्मरणीय रहेगा। उन्होंने कहा कि पूरी संगत को दशमेश पिता श्री गुरु गोबिंद सिंह जी महाराज और खालसा की माता साहिब कौर जी के पवित्र ‘जोड़े साहिब’ की चरण सुहावे गुरु चरण यात्रा से अवश्य जुड़ना चाहिए।

उन्होंने बताया कि यह ऐतिहासिक यात्रा कल सुबह गुरुद्वारा मोती बाग साहिब, दिल्ली से प्रारंभ होकर विभिन्न शहरों से होते हुए तख्त श्री हरमंदिर जी, पटना साहिब तक पहुंचेगी। चुग ने भावुक होकर कहा कि बीते 300 वर्षों से केंद्रीय मंत्री श्री हरदीप सिंह पुरी जी के परिवार को पवित्र ‘जोड़े साहिब’ की सेवा का सौभाग्य प्राप्त होता रहा है और यह सेवा गुरुओं की उस अमिट रोशनी से जोड़ती है, जो सदियों से हमें मार्गदर्शन देती आ रही है।

चुग ने प्रधानमंत्री मोदी का धन्यवाद देते हुए कहा कि बीते 11 वर्षों में प्रधानमंत्री मोदी ने सिख पंजाबी समाज के लिए अभूतपूर्व कार्य किए हैं, चाहे वो चार साहिबजादे के सम्मान हो या जोड़े साहिब का।
इसे भी पढे़:-https://indiapostnews.com/cheif-minister-yogi-adityanath-jan-sunwayi/
ਗੁਰੂ ਚਰਨ ਯਾਤਰਾ ਦੇ ਮੌਕੇ ‘ਤੇ ਪਵਿੱਤਰ ‘ਜੋੜਾ ਸਾਹਿਬ’ ਦੇ ਦਰਸ਼ਨ ਕਰਨ ਪਹੁੰਚੇ ਤਰੁਣ ਚੁਘ
ਦਿੱਲੀ/ਅੰਮ੍ਰਿਤਸਰ : 22 ਅਕਤੂਬਰ 2025
ਅੱਜ ਦਿੱਲੀ ਵਿਖੇ ਸਥਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਪਹੁੰਚੇ ਅਤੇ ਪਵਿੱਤਰ ‘ਜੋੜਾ ਸਾਹਿਬ’ ਦੇ ਦਰਸ਼ਨ ਕੀਤੇ। ਦਰਸ਼ਨਾਂ ਉਪਰੰਤ ਚੁਘ ਨੇ ਡੂੰਘੀ ਭਾਵੁਕਤਾ ਪ੍ਰਗਟ ਕਰਦਿਆਂ ਕਿਹਾ ਕਿ ਮੇਰੀ ਕਾਮਨਾ ਹੈ ਕਿ ਗੁਰੂ ਚਰਨ ਯਾਤਰਾ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਮਹਾਨ ਆਦਰਸ਼ਾਂ ਨਾਲ ਸਾਡਾ ਜੁੜਾਅ ਹੋਰ ਡੂੰਘਾ ਹੋਵੇ। ਇਹ ਯਾਤਰਾ ਜਿਥੇ-ਜਿਥੇ ਤੋਂ ਲੰਘੇਗੀ, ਓਥੇ ਦੇ ਲੋਕਾਂ ਨੂੰ ਮੇਰਾ ਨਿਮਰ ਅਗਰਹ ਹੈ ਕਿ ਉਹ ਪਵਿੱਤਰ ‘ਜੋੜੇ ਸਾਹਿਬ’ ਦੇ ਦਰਸ਼ਨ ਜ਼ਰੂਰ ਕਰਨ ਅਤੇ ਇਸ ਇਤਿਹਾਸਕ ਮੌਕੇ ਦੇ ਸਾਕਸ਼ੀ ਬਣਨ।
ਚੁਘ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਭਾਵੁਕ ਅਤੇ ਆਨੰਦਮਈ ਹੈ। ਜ਼ਿੰਦਗੀ ਵਿੱਚ ਕਦੇ-ਕਦੇ ਅਜੇਹੇ ਪਲ ਆਉਂਦੇ ਹਨ ਜਦੋਂ ਸਮਾਂ ਠਹਿਰ ਜਾਂਦਾ ਹੈ ਅਤੇ ਅਸੀਂ ਇੱਕ ਦਿਵਿਆ ਅਨੁਭਵ ਦੇ ਸਾਕਸ਼ੀ ਬਣਦੇ ਹਾਂ। ਇਹ ਮੌਕਾ ਉਹੀ ਹੈ, ਜੋ ਯੁੱਗਾਂ ਤੱਕ ਯਾਦ ਰਹੇਗਾ। ਉਨ੍ਹਾਂ ਕਿਹਾ ਕਿ ਪੂਰੀ ਸੰਗਤ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਖਾਲਸਾ ਦੀ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ‘ਜੋੜੇ ਸਾਹਿਬ’ ਦੀ ਚਰਨ ਸੁਹਾਵੇ ਗੁਰੂ ਚਰਨ ਯਾਤਰਾ ਨਾਲ ਜੁੜਨਾ ਹੀ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਇਤਿਹਾਸਕ ਯਾਤਰਾ ਕੱਲ੍ਹ ਸਵੇਰੇ ਗੁਰਦੁਆਰਾ ਮੋਤੀ ਬਾਗ ਸਾਹਿਬ, ਦਿੱਲੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ ਰਾਹੀਂ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਤੱਕ ਪਹੁੰਚੇਗੀ। ਚੁਘ ਨੇ ਭਾਵੁਕ ਹੋ ਕੇ ਕਿਹਾ ਕਿ ਬੀਤੇ 300 ਸਾਲਾਂ ਤੋਂ ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੂਰੀ ਜੀ ਦੇ ਪਰਿਵਾਰ ਨੂੰ ਪਵਿੱਤਰ ‘ਜੋੜੇ ਸਾਹਿਬ’ ਦੀ ਸੇਵਾ ਦਾ ਸੌਭਾਗ ਪ੍ਰਾਪਤ ਹੁੰਦਾ ਆ ਰਿਹਾ ਹੈ ਅਤੇ ਇਹ ਸੇਵਾ ਗੁਰੂਆਂ ਦੀ ਉਸ ਅਮਿਟ ਰੋਸ਼ਨੀ ਨਾਲ ਜੋੜਦੀ ਹੈ, ਜੋ ਸਦੀਆਂ ਤੋਂ ਸਾਨੂੰ ਮਾਰਗਦਰਸ਼ਨ ਦਿੰਦੀ ਆ ਰਹੀ ਹੈ।
ਚੁਘ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਤੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਪੰਜਾਬੀ ਸਮਾਜ ਲਈ ਅਭੂਤਪੂਰਵ ਕੰਮ ਕੀਤੇ ਹਨ, ਚਾਹੇ ਉਹ ਚਾਰ ਸਾਹਿਬਜ਼ਾਦਿਆਂ ਦਾ ਸਨਮਾਨ ਹੋਵੇ ਜਾਂ ਜੋੜੇ ਸਾਹਿਬ ਦਾ।

